Tuesday, March 19, 2013

Chhatree

ਛਤ੍ਰੀ ਉਹ ਹੈ ਜੋ ਸਚ ਦੀ ਲੜਾਈ ਲੜਦਾ ਹੈ ਤੇ ਸਚ ਦਾ ਝੰਡਾ ਬਰਦਾਰ ਹੈ । ਜੋ ਅਬਿਨਾਸੀ ਰਾਜ (ਛਤ੍ਰਪਤਿ ਪਾਸਾ) ਵੱਲ ਜਾਵੇ । ਕਾਲ ਪੁਰਖ ਕੀ ਫੋਜ਼ ਸਭ ਛਤ੍ਰੀ ਨੇ, ਜੋ ਫੋਜ਼ ਵਿੱਚ ਹੋਵੇ ਉਹ ਛਤ੍ਰੀ ਹੈ । ਪੰਡਿਤ ਦਾ ਬਣਾਇਆ ਹੋਇਆ ਛਤ੍ਰੀ ਨਹੀ ਹੈ । ਜੇ ਭਾਰਤ ਵਿੱਚ ਛਤ੍ਰੀ ਹੁੰਦੇ ਤਾਂ ਭਾਰਤ ਗੁਲਾਮ ਨਹੀ ਸੀ ਹੋਣਾ ।


ਛਛਾ ਇਹੈ ਛਤ੍ਰਪਤਿ ਪਾਸਾ ॥
ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥
ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੦

ਛਤ੍ਰੀ ਕੋ ਪੂਤ ਹੋ ਬਾਮ੍ਹਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
੨੪ ਅਵਤਾਰ ਕ੍ਰਿਸਨ - ੨੪੮੯ - ਸ੍ਰੀ ਦਸਮ ਗ੍ਰੰਥ ਸਾਹਿਬ


Saturday, March 9, 2013

AaDh BiaaDh UpaaDh

ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ ਗਉੜੀ ਥਿਤੀ (ਮ: ੫)
 ਗੁਰੂ ਗ੍ਰੰਥ ਸਾਹਿਬ - ਅੰਗ ੨੯੭

ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ ॥੧॥ ਰਹਾਉ ॥
 ਸਾਰੰਗ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੧੨੨੩

Thursday, October 11, 2012

Kunjee



ਪੰਨਾ 1237 ਸਤਰ 19
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
ਬਾਣੀ: ਸਾਰੰਗ ਕੀ ਵਾਰ ਰਾਗੁ: ਰਾਗੁ ਸਾਰਗ, ਮਹਲਾ ੪


Teeni Lok

>>>Download mp3 Viaakhiaa<<<

ਇਹੁ ਮਨੁ ਲੇ ਜਉ ਉਨਮਨਿ ਰਹੈ ॥
ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥
ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੨

ਤਿੰਨ ਲੋਕ :-
(੧) ਦੇਵਲੋਕ (ਤ੍ਰੇਤਾ)  :- ਜਦੋਂ ਜੀਵ ਕੋਲ ਸਰੀਰ ਨਹੀ ਹੁੰਦਾ ।
(੨) ਮਾਤਲੋਕ  (ਗਰਭ):- ਮਾਂ ਦੇ ਗਰਭ ਵਿੱਚ ।
(੩) ਮਿਰਤਲੋਕ (ਭਵਸਾਗਰ) :- ਇਸ ਸਮੇਂ ਅਸੀਂ ਮਿਰਤਲੋਕ ਵਿੱਚ ਹਾਂ ।


Wednesday, October 10, 2012

Chit

>>>Download mp3 Viaakhiaa<

ਗੁਰਬਾਣੀ ਵਿੱਚ ਇਹ ਦੱਸਿਆ ਗਿਆ ਹੈ ਕੀ ਸਾਡੇ ਮੂਲ ਦੇ ੨ ਹਿੱਸੇ ਹੋਏ ਪਏ ਨੇ ਇਨ੍ਹਾਂ ਦੋਨ੍ਹਾਂ ਲਈ ਗੁਰਬਾਣੀ ਵਿੱਚ ਕਈ ਸਬਦ ਆਏ ਨੇ ਜਿਵੇਂ 
ਿਕ ਆਤਮਾ-ਆਤਮਾ, ਮਨ-ਮਨ, ਦਾਲ, ਰਾਮ-ਲਖਮਣੁ, ਇਨ੍ਹਾਂ ਦਾ ਇੱਕ ਹੋਣਾ ਹੀ ਇੱਕ ਦੇ ਦਰਸ਼ਨ ਜਾਂ ਇੱਕ ਦੀ ਪ੍ਰਾਪਤੀ ਹੈ । 
ਸਾਡੀ ਚੇਤਨਾ ਦਾ ਅੱਧਾ ਭਾਗ ਅੰਤਰ ਆਤਮਾ ਦੀ ਅਵਾਜ਼ ਹੈ ਜੋ ਸਾਡੀ ਬਾਹਰਲੀ ਚੇਤਨਾ (ਜੋ ਤ੍ਰਿਕੁਟੀ ਰਾਹੀਂ ਸੰਸਾਰ ਨਾਲ ਜੁੜਦੀ ਹੈ) ਦੇ ਸੌਣ ਤੋਂ ਬਾਅਦ ਵੀ ਜਾਗਦੀ ਰਹਿੰਦੀ ਹੈ ਕਿਉਂਕਿ ਉਸਦਾ ਕੰਮ ਸਾਹ ਨੂੰ ਚਲਾਉਣਾ ਵੀ ਹੈ । ਇਸਨੂੰ ਚਿੱਤ ਵੀ ਕਹਿੰਦੇ ਨੇ 

Allah

>>>Download mp3 viaakhiaa<<<
ਮਨ ਦਾ ਮੂਲ ਅੱਲ੍ਹਾ ਹੈ । ਜਦੋਂ ਮਨ ਆਪਣੇ ਮੂਲ ਵਿੱਚ ਸਮਾ ਜਾਂਦਾ ਹੈ ਤਾਂ ਇਹ ਅੱਲ੍ਹਾ ਬਣ ਜਾਂਦਾ ਹੈ ਇਸ ਨੂੰ ਹੀ ਇੱਕ ਕਹਿੰਦੇ ਨੇ, ਅੱਲ੍ਹਾ ਪਰਮੇਸ਼ਰ ਨਹੀਂ ਹੈ । ਦੁਨੀਆਂ ਦੀਆਂ ਸਾਰੀਆਂ ਮੱਤਾਂ (ਇਸਲਾਮ ਸਮੇਤ) ਸਿਰਫ ਆਪਣੇ ਮੂਲ ਤੱਕ ਹੀ ਸੀਮਤ ਨੇ ਪਰ ਗੁਰਮਤਿ ਇਸ ਤੋਂ ਵੀ ਅੱਗੇ ਤੱਕ ਦੀ ਗੱਲ ਕਰਦੀ ਹੈ ।

Wednesday, September 12, 2012

Parbodhu

ਸੰਸਾਰੀ ਗਿਆਨ ਵਿੱਚ ਬੋਧ ਹੈ ਪ੍ਰਬੋਧੁ ਨਹੀ । ਸੰਸਾਰ ਦੇ ਜਿਨ੍ਹੇ ਵੀ ਗਿਆਨ ਨੇ ਉਨ੍ਹਾਂ ਉਤੇ ਜੋ ਸਵਾਰੀ ਕਰਦਾ ਹੈ ਉਹ ਪ੍ਰਬੋਧੁ ਹੈ । ਸੰਸਾਰ ਵਿੱਚ ਗਿਆਨ ਹੈ ਹਰ ਵਸਤੂ ਦਾ ਬਿਬੇਕ ਨਹੀ, ਬਿਬੇਕ ਦੀ ਰੋਸ਼ਨੀ ਪ੍ਰਬੋਧੁ ਹੈ ਸੰਸਾਰ ਦਾ ਗਿਆਨ ਬੋਧ ਹੈ