Monday, December 26, 2011

Raam Katha Jug Jug Atal

ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ॥
ਸੁਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ॥੮੫੮॥
੨੪ ਅਵਤਾਰ ਰਾਮ - ੮੫੮ - ਸ੍ਰੀ ਦਸਮ ਗ੍ਰੰਥ ਸਾਹਿਬ

Friday, December 23, 2011

KaN-u


ਕੰਉ 

ਪੁਰਾਤਨ ਹਸਤ ਲਿਖਤ ਸਰੂਪਾਂ ਵਿੱਚ ਟਿੱਪੀ, ਅੱਦਕ ਅਤੇ ਬਿੰਦੀ ਦੀ ਵਰਤੋਂ ਨਹੀ ਸੀ ਹੋਇਆ ਕਰਦੀ ਸੀ ਪਰ ਵਰਤਮਾਨ ਛਾਪੇ ਵਾਲੀ ਬੀੜ ਵਿਚ ਟਿੱਪੀ, ਅਤੇ ਬਿੰਦੀ ਦੀ ਖੁਲੀ ਦੁਰਵਰਤੋਂ ਕੀਤੀ ਗਈ ਹੈ । ਇਸ ਗੱਲ ਦਾ ਇਕ ਸਬੂਤ "ਕਉ" ਸ਼ਬਦ ਨੂੰ 21 ਵਾਰ "ਕੰਉ "ਸ਼ਬਦ ਲਿਖ ਕੇ ਕੀਤਾ ਮਿਲਦਾ ਹੈ । "ਕਉ" ਸ਼ਬਦ ਆਪਣੇ ਸਹੀ ਰੂਪ ਵਿਚ ੧੫੯੫ ਵਾਰ ਲਿਖਿਆ ਮਿਲਦਾ ਹੈ । ਆਮ ਬੋਲੀ ਵਿਚ ਕੰਉ ਦਾ ਭਾਵ ਕਉਆ ਜਾਂ ਕਾਗ ਹੁੰਦਾ ਹੈ ਪਰ ਉਸ ਨੂੰ ਵੀ "ਕਾਂ" ਜਾਂ "ਕਾਗ" ਬੋਲਿਆ ਜਾਂਦਾ ਹੈ । ਗੁਰਬਾਣੀ ਦੀ ਸਮਝ, ਨਾ ਰੱਖਣ ਵਾਲੇ ਸੱਜਣ ਵੀ ਇਹ ਗਲਤੀ ਨੂੰ ਮਹਿਸੂਸ ਕਰ ਸਕਦੇ ਹਨ ।

 ਕੁਲ ਮਿਲਾ ਕੇ ੨੧ ਵਾਰ ਇਹ ਗਲਤੀ ਹੋਈ ਹੈ ਉਨ੍ਹਾਂ ਸ਼ਬਦਾਂ ਦਾ ਵੇਰਵਾ ਨਿੱਚੇ ਲਿਖਿਆ ਹੈ ।

ਇਨ੍ਹਾਂ ਨਿੱਚੇ ਲਿਖੀਆਂ ਪੰਗਤੀਆਂ ਵਿੱਚ "ਕੰਉ" ਦਾ ਅਰਥ "ਨੂੰ" ਹੈ ।

ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
ਮਾਝ ਬਾਰਹਮਾਹਾ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੧੩੩

ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥
ਮਾਝ ਦਿਨ ਰੈਣਿ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੧੩੭

ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥
ਵਡਹੰਸ (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੫੭੩

ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥
ਵਡਹੰਸ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੫੭੬

ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥
ਵਡਹੰਸ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੫੭੭

ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥
ਵਡਹੰਸ (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੫੮੪

ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥
ਵਡਹੰਸ  ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੫੮੭

ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥
ਵਡਹੰਸ  ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੫੯੦

ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥
ਵਡਹੰਸ  ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੫੯੦

ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥
ਵਡਹੰਸ  ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੫੯੨

ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥
ਵਡਹੰਸ  ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੫੯੨

ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥
ਵਡਹੰਸ  ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੫੯੨

ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥
ਵਡਹੰਸ  ਕੀ ਵਾਰ: (ਮ:  ੩) ਗੁਰੂ ਗ੍ਰੰਥ ਸਾਹਿਬ - ਅੰਗ ੫੯੨

ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥
ਵਡਹੰਸ  ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੫੯੨

ਉਪਰੋਕਤ ਪੰਗਤੀ ਵਿੱਚ "ਹੰਉ" ਦੀ ਜਗ੍ਹਾ ਲਿਖਤ ਵਿੱਚ "ਹਉ" ਭਾਵ ਮੈਂ ਆਵੇਗਾ ।

ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥
ਵਡਹੰਸ  ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੫੯੩

ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥
ਵਡਹੰਸ  ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੫੯੩

ਇਥੇ ਹਮ ਕੰਉ ਦਾ ਅਰਥ ਬਣਿਆ ਮੈਂ ਨੂੰ

ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥
ਵਡਹੰਸ  ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੫੯੩

ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥
ਵਡਹੰਸ  ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੫੯੩

ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥
ਸੋਰਠਿ  ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੬੫੦

ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥
ਧਨਾਸਰੀ (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੬੬੬

ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ ॥
ਸਵਈਏ ਮਹਲੇ ਚਉਥੇ ਕੇ (ਭਟ ਮਥੁਰਾ) ਗੁਰੂ ਗ੍ਰੰਥ ਸਾਹਿਬ - ਅੰਗ ੧੪੦੪

ਬੇਨਤੀ ਇਸ ਤਰ੍ਹਾਂ ਦੀਆਂ ਅਣਗਿਣਤ ਛਾਪੇ ਦੀਆਂ ਗਲਤੀਆ ਦਾਂ ਸੁਧਾਰ ਕਰ ਲੈਣਾ ਚਾਹੀਦਾ ਹੈ ।

Thursday, December 15, 2011

Pokh(i)







ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
ਪੋਖੁ ਸਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥
ਮਾਝ ਬਾਰਹਮਾਹਾ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੧੩੫


Raaj Karegaa Khalsa

Page  811, Line 15
ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥
राज मिलख सिकदारीआ अगनी महि जालु ॥१॥
Rāj milakẖ sikḏārī▫ā agnī mėh jāl. ||1||
Burn in the fire your power, property and  authority. ||1||









Monday, December 12, 2011

Jit Peetai Mat(i) Door(i) Ho-ay, Jhoothaa Mad


ਜਦੋਂ ਅਸੀਂ ਇਸ ਸੰਸਾਰ ਵਿੱਚ ਜਨਮ ਲੈਂਦੇ ਹਾਂ ਤਾਂ ਸਾਡੇ ਵਿੱਚ ਅਗਿਆਨਤਾ (ਭਰਮ) ਹੁੰਦੀ ਹੈ ਇਸ ਦੁਨੀਆਂ ਵਿੱਚ ਅਸੀਂ ਉਹ ਅਗਿਆਨਤਾ ਦੂਰ ਕਰਨ ਆਏ ਹਾਂ । ਇਸ ਅਗਿਆਨਤਾ ਕਰਕੇ ਸਾਡੇ ਵਿੱਚ ਵਿਥ (ਬਰਲੁ) ਪਈ ਹੈ ਜਿਸ ਕਰਕੇ ਸਾਡੇ ਹਿਰਦੇ ਦੇ ੨ ਟੁਕੜੇ ਹੋਏ ਪਏ ਨੇ, ਇਸਨੂੰ ਇੱਕ ਕਰਨਾ ਹੀ ਇੱਕ ਦੀ ਪ੍ਰਾਪਤੀ ਹੈ ।

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥
ਬਿਹਾਗੜੇ  ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੫੫੪


>>>Download mp3<<<

Saturday, December 10, 2011

Ajamal - Ajaimal


ਅਜਾਮਲੁ:- ਅਜਾ ਦਾ ਅਰਥ ਹੁੰਦਾ ਹੈ ਬੱਕਰਾ, ਮਨ ਨੂੰ ਬੱਕਰਾ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਹੰਕਾਰੀ ਵੀ ਹੈ ਤੇ ਮੈਂ-ਮੈਂ ਵੀ ਬਹੁਤ ਕਰਦਾ ਹੈ । ਮਲੁ ਦਾ ਅਰਥ ਹੁੰਦਾ ਹੈ ਭਲਵਾਨ, ਤਾਕਤਵਰ
ਅਜੈਮਲ:- ਅਜੈ ਦਾ ਅਰਥ ਹੁੰਦਾ ਹੈ ਜਿਸਨੂੰ ਜਿੱਤਿਆ ਨਾ ਜਾ ਸਕੇ, ਸੰਸਾਰ ਦੇ ਲੋਗਾਂ ਦਾ ਮੰਨਣਾ ਹੈ ਕਿ ਮਨ ਨੂੰ ਜਿੱਤਿਆ ਨਹੀ ਜਾ ਸਕਦਾ ਪਰ ਜੇ ਗੁਰਮਤਿ ਮਿਲ ਜਾਵੇ ਤਾਂ ਮਨ ਨੂੰ ਜਿੱਤਿਆ ਜਾ ਸਕਦਾ ਹੈ ।

ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
ਸੋਰਠਿ (ਮ:੯) ਗੁਰੂ ਗ੍ਰੰਥ ਸਾਹਿਬ - ਅੰਗ ੬੩੨

ਹਰਿ ਹਰਨਾਕਸ ਹਰੇ ਪਰਾਨ ॥
ਅਜੈਮਲ ਕੀਓ ਬੈਕੁੰਠਹਿ ਥਾਨ ॥
ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੮੭੪

ਅਜਾਮਲੁ ਵੀ ਲਫਜ ਆਇਆ, ਅਜੈਮਲ ਵੀ ਆਇਆ ਹੈ । ਅਜਾ ਦਾ ਅਰਥ ਹੁੰਦਾ ਹੈ 'ਬੱਕਰਾ', ਉਹ ਇਸ ਕਰਕੇ ਕਹਿੰਦੇ ਹਨ, ਕਿਉਂਕਿ ਮੈਂ ਮੈਂ ਕਰਦਾ ਹੈ ਮਨ ਬੱਕਰੇ ਵਾਂਗੂੰ, ਹੰਕਾਰੀ ਵੀ ਹੁੰਦਾ ਹੈ ਬੱਕਰਾ । ਔਰ ਅਜੈਮਲ ਤਾਂ ਕਹਿੰਦੇ ਨੇ, ਜਿੱਤਿਆ ਨੀ ਜਾਂਦਾ ਜਿਹੜਾ, ਅਜੈ ਹੈ । ਇਹ ਮਨ ਦੇ ਹੀ ਨਾਉਂ ਨੇ ਦੋਏ, ਅਜਾਮਲੁ ਵੀ ਅਤੇ ਅਜੈਮਲ ਵੀ । ਸਾਰੀ ਦੁਨੀਆਂ ਮੰਨਦੀ ਹੈ ਕਿ 'ਮਨ' ਅਜੈ ਹੈ, ਜਿੱਤਿਆ ਨਹੀਂ ਜਾਂਦਾ । ਕਿੱਥੇ ਜਿੱਤਿਆ ਜਾਂਦੈ, ਕੀਹਤੋਂ ਜਿੱਤਿਆ ਜਾਂਦੈ ? ਇਹ ਤਾਂ ਪਰਮੇਸ਼ਰ ਦੀ ਬੁੱਧੀ ਬਿਨਾਂ ਨੀ ਜਿੱਤਿਆ ਜਾਂਦਾ, ਸੰਸਾਰ 'ਚ ਮਨ ਅਜੈ ਹੈ, ਮੰਨਿਆ ਹੋਇਆ ਹੈ ਬਈ ਇਹ ਨੀ ਜਿੱਤਿਆ ਜਾ ਸਕਦਾ । "ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ {ਪੰਨਾ 632}", ਹੁਣ ਕੀ ਫ੍ਰਾਂਸੀਸੀ ਜਾਣਦੇ ਨੇ ਕਿ ਅਜਾਮਲ ਕਿਹੜਾ ? ਅੰਗਰੇਜ ਜਾਣਦੇ ਨੇ ? ਫਿਰ ਗੁਰਬਾਣੀ ਤਾਂ ਕਹਿੰਦੀ 'ਜਗੁ ਜਾਨੇ' । ਕੀ ਰੂਸੀ ਜਾਣਦੇ ਨੇ ? ਔਰ ਮਨ ਨੀ ਜਿੱਤਿਆ ਜਾਂਦਾ, ਇਹ ਜੱਗ ਜਾਣਦੈ ਸਾਰਾ । ਜੀਹਨੂੰ ਜਗ ਜਾਣਦੈ, ਸਾਡਾ ਓਹੋ ਅਜਾਮਲੁ ਹੈ, ਜੀਹਨੂੰ ਮੁੱਠੀ-ਭਰ ਹਿੰਦੂ ਜਾਣਦੇ ਨੇ, ਉਹ ਇਹਨਾਂ ਦਾ ਅਜਾਮਲੁ ਹੈ । 'ਮਲ' ਭਲਵਾਨ ਨੂੰ ਕਹਿੰਦੇ ਨੇ ਜਿਹੜਾ ਹਾਰ ਨੀ ਮੰਨਦਾ, 

"ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥
 ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥
 ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥
 ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥ {ਪੰਨਾ 74}"






Thursday, December 8, 2011

Aqal Liv

   "ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ {ਪੰਨਾ 1392}"

ਅਕਲ ਇੱਕ ਥਾਂ ਜੁੜੀ ਰਹਿੰਦੀ ਹੈ, ਅਕਲ ਬਹੁਤਾ ਏਧਰ-ਓਧਰ ਨਹੀਂ ਭੱਜਦੀ । ਲਿਵ ਕੀਹਦੀ ਲੱਗਣੀ ਐ ? ਅਕਲ ਦੀ ਹੀ ਲਿਵ ਲੱਗਣੀ ਹੈ । ਅਕਲ ਹੀ ਦੁਖੀ ਕਰਦੀ ਹੈ । ਜਿਹੜਾ 'ਬਿਕਲ' ਲਫਜ ਹੈ, ਜੀਹਨੂੰ ਅਸੀਂ ਬੇ-ਅਕਲ ਕਹਿੰਦੇ ਹਾਂ, ਉਸਦਾ ਵਿਆਕੁਲ ਦੇ ਨਾਲ ਬਹੁਤ ਗਹਿਰਾ ਸੰਬੰਧ ਹੈ । ਜਿਹੜਾ ਬੁੱਧੀ ਹੀਣ ਹੈ ਉਹ ਵਿਆਕੁਲ ਰਹਿੰਦਾ ਹੈ, ਕਿਉਂਕਿ ਉਹਦੀ ਬੁੱਧੀ ਇੱਕ ਥਾਂ ਟਿਕਦੀ/ਖੜਦੀ ਨਹੀਂ ਹੈ । ਬੁੱਧੀ ਡੋਲਦੀ ਹੈ ਜਾਂ ਮਨ ਡੋਲਦਾ ਹੈ, ਇੱਕੋ ਹੀ ਗੱਲ ਹੈ, ਮਨ ਅਰ ਬੁੱਧੀ ਦੋ ਨਹੀਂ ਹਨ । ਅਸਲ 'ਚ ਗੱਲ ਇਹ ਕਹਿਣੀ ਚਾਹੁੰਦਾ ਹੈ ਕਿ ਮਨ ਦੀ ਲਿਵ ਨਹੀਂ ਹੁੰਦੀ, ਅਕਲ ਦੀ ਲਿਵ ਹੁੰਦੀ ਹੈ । ਜਦ ਅਸੀਂ ਮਨ ਦੀ ਲਿਵ ਕਹਿੰਦੇ ਹਾਂ ਤਾਂ ਸਾਨੂੰ ਇਹ ਭੁਲੇਖਾ ਜਿਹਾ ਹੁੰਦਾ ਹੈ ਕਿ ਮਨ ਨੀ ਕਾਬੂ ਆਉਂਦਾ, ਅਸਲ 'ਚ ਅਕਲ ਦਾ ਆਪਣੇ ਆਪ 'ਤੇ ਕਾਬੂ ਨਹੀਂ ਹੈ । ਜਦ ਅਸੀਂ ਕਹਿੰਦੇ ਹਾਂ ਕਿ ਸਾਡਾ ਆਪਣੇ ਆਪ 'ਤੇ ਕਾਬੂ ਨਹੀਂ ਹੈ, ਅਕਲ ਦਾ ਆਪਣੇ ਆਪ 'ਤੇ ਕਾਬੂ ਨਹੀਂ ਹੈ । ਅਕਲ ਦਾ ਸੰਤੁਲਣ ਵਿਗੜਿਆ ਹੋਇਆ ਹੈ, ਸਾਡੀ ਸੋਚ ਸੰਤੁਲਿਤ ਨਹੀਂ ਹੈ, ਇੱਕ ਤਰਫੀ ਸੋਚ ਹੈ । ਸੋਚ ਮਾਇਆ ਵੱਲ ਜਿਆਦਾ inclined/ਝੁਕੀ ਹੋਈ ਹੈ, ਬਹੁਤੀ ਹੀ ਝੁਕੀ ਹੋਈ ਹੈ, ਦੂਜੇ ਪਾਸੇ ਦਾ ਪੱਲੜਾ ਉੱਤੇ ਟੰਗਿਆ ਹੋਇਆ ਹੈ ।
                                                     ਸੋਚ ਐਨੀ ਸੰਤੁਲਿਤ ਬਣਾ ਦੇਣੀ ਹੈ, ਜੋਗੀਆਂ ਨੇ ਕੀ ਕੀਤਾ ਕਿ ਮਾਇਆ ਵੱਲੋਂ ਬਿਲਕੁੱਲ ਹੀ ਉੱਤੇ ਚੁੱਕਤੀ, ਉਹ ਵੀ ਗਲਤ ਹੈ । ਇਹ ਵੀ ਨਹੀਂ ਹੋ ਸਕਦਾ ਕਿ ਅਸੀਂ ਮਾਇਆ (ਬਾਹਰਲੇ ਸਰੀਰ) ਦੀ ਅਣਦੇਖੀ ਕਰ ਦੇਈਏ, ਇਹ ਵੀ ਨਹੀਂ ਹੋ ਸਕਦਾ ਕਿ ਬਾਹਰਲੇ ਸਰੀਰ ਦੀ ਦੇਖ-ਰੇਖ ਦੇ ਵਿੱਚ ਅੰਦਰਲੇ ਸਰੀਰ ਦੀ ਅਣਦੇਖੀ ਕਰ ਦੇਈਏ । ਇਹ ਸੰਤੁਲਿਤ ਸੋਚ ਹੈ । ਜਿੰਨੀ ਲੋੜ ਹੈ ਉਨੀ ਬਾਹਰਲੇ ਸਰੀਰ ਦੀ ਦੇਖ-ਰੇਖ ਜਰੂਰੀ ਹੈ, ਲੋੜ ਤੋਂ ਵੱਧ ਗਲਤ ਹੈ । ਅੰਦਰਲੀ ਲੋੜ ਪੂਰੀ ਹੋ ਜਾਵੇ ਇਸ ਜਨਮ ਦੇ ਵਿੱਚ, ਇਹ ਬੜੀ ਔਖੀ ਗੱਲ ਹੈ, ਇਸ ਕਰਕੇ ਉੱਥੇ ਧਿਆਨ maximum/ਜਿਆਦਾ ਚਾਹੀਦਾ ਹੈ । ਜਿੰਨਾ ਕੰਮ ਹੋ ਜਾਵੇ ਉਨਾ ਹੀ ਚੰਗਾ ਹੈ, "ਕਾਲਿ ਕਰੰਤਾ ਅਬਹਿ ਕਰੁ" ਤਾਂ ਹੀ ਕਹਿਆ ਹੋਇਆ ਹੈ, "ਅਬ ਕਰਤਾ ਸੁਇ ਤਾਲ ॥ {ਪੰਨਾ 1371}" ਇਹ ਹੈ ਅਕਲ ਲਿਵ । ਅਕਲ ਲਿਵ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਥਾਂ 'ਤੇ ਟਿਕਾ ਲਉ ਤੇ ਸੋਚਣਾ ਹੀ ਬੰਦ ਕਰ ਦਿਉ ।
                               ਅਕਲ ਨੂੰ ਸੰਤੁਲਿਤ ਰੱਖ ਕੇ ਜਾਗ੍ਰਿਤ ਅਵਸਥਾ ਵਿੱਚ (Aware) ਰਹੋ । ਜਾਗ੍ਰਿਤ/ਸਹਿਜ ਅਵਸਥਾ ਵਿੱਚ ਰਹੋ,"ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥ {ਪੰਨਾ 478}" ਸਹਿਜ ਅਵਸਥਾ ਵਿੱਚ ਰਹਿਣਾ, ਜੋ ਕੰਮ ਕਰਨ ਆਏ ਹਾਂ, Present ਵਿੱਚ ਰਹੋ । ਨਾ future 'ਚ ਜਾਉ, ਨਾ past ਵਿੱਚ, ਜੋ ਹੋ ਚੁੱਕਿਆ ਹੈ ਉਹ ਨਾ ਮਹਿਸੂਸ ਕਰੋ । future or past ਦੀ ਲੋੜ ਨਹੀਂ, ਜੋ ਹੋ ਗਿਆ ਉਹ ਹੋ ਹੀ ਗਿਆ ਹੁਣ, ਉਹਤੋਂ ਸਿੱਖਿਆ ਲਉ 'ਗਾਹਾਂ ਨੂੰ ਉਹੋ ਜਿਹਾ ਨਾ ਹੋਵੇ, ਸਿੱਖਿਆ ਤਾਂ ਅੰਦਰ ਲਈ ਹੋਈ ਹੈ ਉਹਤੋਂ । 'ਗਾਹਾਂ ਨੂੰ ਕੀ ਹੋਊ ਕੀ ਨਾ ਹੋਊ ਆਪਾਂ ਨੂੰ ਕੋਈ ਪਤਾ ਨਹੀਂ । Present ਦਾ maximum (ਵੱਧ ਤੋਂ ਵੱਧ) ਲਾਭ ਉਠਾਉ । ਇਹ ਅਕਲ ਲਿਵ ਹੈ । ਲਿਵ ਦਾ ਇਹ ਨਹੀਂ ਹੈ ਕਿ ਇੱਕ ਥਾਂ ਧਿਆਨ ਟਿਕਾ ਕੇ ਸੋਚਣਾ ਹੀ ਬੰਦ ਕਰ ਦੇਣੈ, ਉਹ ਤਾਂ ਬੁੱਧੀਹੀਨ ਹੋ ਗਿਆ, ਬੁੱਧੀ ਤੋਂ ਕੰਮ ਲੈਣਾ ਹੀ ਬੰਦ ਕਰਤਾ । ਅਕਲ ਲਿਵ ਦਾ ਮਤਲਬ ਬੁੱਧੀਹੀਨ ਹੋਣਾ ਨਹੀਂ ਹੈ, ਬਲਕਿ ਬੁੱਧੀ ਤੋਂ ਸੰਤੁਲਿਤ ਤਰੀਕੇ ਨਾਲ ਕੰਮ ਲੈਣਾ ਹੈ ।
                                                   ਬੁੱਧੀ ਤੋਂ ਕੰਮ ਲੈਣੈ "ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ {ਪੰਨਾ 1245}" ਅਕਲ ਇਹ ਨਹੀਂ ਹੈ ਕਿ ਵਾਦ-ਵਿਵਾਦ ਲੋਕਾਂ ਨਾਲ ਕਰੀ ਜਾਈਏ ਅਤੇ ਸਾਰੀ ਅਕਲ ਗਵਾ ਲਈਏ, ਇਹਨੂੰ ਅਕਲ ਨਹੀਂ ਕਹਿੰਦੇ । ਗੁਰਬਾਣੀ ਤਾਂ ਇਹਨੂੰ ਅਕਲ ਮੰਨਦੀ ਨਹੀਂ, ਪਰ ਵਿਦਵਾਨ ਏਸੇ ਕੰਮ 'ਚ ਲੱਗੇ ਹੋਏ ਹਨ । ਪਹਿਲਾਂ ਪੰਡਿਤ ਵੀ ਲੱਗੇ ਹੋਏ ਸਨ, ਅੱਜ ਸਾਡੇ ਸਿੱਖ ਵਿਦਵਾਨ ਵੀ ਲੱਗੇ ਹੋਏ ਹਨ । ਵਿਦਵਾਨ ਏਥੇ ਤੱਕ ਹੀ ਸੀਮਤ ਹੁੰਦੇ ਹਨ, "ਅਕਲਿ ਗਵਾਈਐ ਬਾਦਿ" ਤੱਕ । ਜਿਹੜੇ ਆਪਣੀ ਅਕਲ ਨੂੰ ਵਾਦ-ਵਿਵਾਦ 'ਚ ਪਾ ਕੇ ਰੱਖਦੇ ਹਨ, ਉਹ ਵਿਦਵਾਨ ਹੁੰਦੇ ਨੇ, ਸਿੱਖ ਨਹੀਂ ਹੁੰਦੇ, ਕਿਉਂਕਿ ਗੁਰਬਾਣੀ ਦੱਸਦੀ ਹੈ ਇਹ ਗੱਲ । ਜੀਹਨੇ ਪੜ੍ਹ ਕੇ ਬੁੱਝਿਆ ਹੈ ਉਹ ਅਕਲ ਹੈ, ਅਸਲ 'ਚ ਅਕਲ ਓਹੋ ਹੀ ਹੈ ਜਿਹੜੀ ਪੜ੍ਹ ਕੇ ਬੁੱਝਦੀ ਹੈ ਕੁਝ । "ਅਕਲੀ ਪਾਈਐ ਮਾਨੁ"ਤਾਂ ਹੀ ਮਾਣ ਪ੍ਰਾਪਤ ਹੋਊ ਜੇ ਪੜ੍ਹ ਕੇ ਬੁੱਝਾਂਗੇ ।
                                                    "ਅਕਲੀ ਸਾਹਿਬੁ ਸੇਵੀਐ" ਸਾਹਿਬ ਦੀ ਜਿਹੜੀ ਸੇਵਾ ਹੈ, ਇਹ ਵੀ ਅਕਲ ਨਾਲ ਕਰਨੀ ਹੈ, ਸਰੀਰ ਨਾਲ ਨੀ ਕਰਨੀ ਬਾਹਰਲੇ ਨਾਲ, ਅਕਲ ਨਾਲ ਕਰਨੀ ਹੈ । ਬਾਹਰਲੇ ਸਰੀਰ ਦੀ ਸੇਵਾ, ਸੇਵਾ ਨਹੀਂ ਹੈ, ਉੱਦਮ ਹੈ ਓਹੋ । ਅਕਲ ਨਾਲ ਸੇਵਾ ਕਰਨੀ ਹੈ ਬੱਸ । ਕਾਰ-ਸੇਵਾ ਵਾਲੀ ਸੇਵਾ, ਅਕਲ ਦੀ ਨਹੀਂ ਹੈ, ਉਹ ਸਰੀਰ ਨਾਲ ਹੋ ਰਹੀ ਹੈ । ਜੋ ਸਰੀਰ ਨਾਲ ਹੋ ਰਹੀ ਹੈ, ਉਹ ਅਕਲ ਦੀ ਸੇਵਾ ਨਹੀਂ ਹੈ, ਅਕਲ ਦੀ ਸੇਵਾ ਅਲੱਗ ਗੱਲ ਹੈ । ਅਕਲ ਦੀ ਸੇਵਾ ਦਰਗਾਹ ਵਿੱਚ ਕੰਮ ਆਉਂਦੀ ਹੈ, ਸਰੀਰ ਦੀ ਸੇਵਾ ਦਰਗਾਹ 'ਚ ਕੰਮ ਨੀ ਆਉਂਦੀ, ਇਹ ਤਾਂ ਅਕਲ ਦੀ ਸੇਵਾ ਨੂੰ ਸਮਝਣ ਤੱਕ ਹੀ ਕੰਮ ਆਉਂਦੀ ਹੈ । ਜੇ ਆਉਂਦੀ ਹੈ ਕੰਮ ਤਾਂ ਫੁੱਲ ਤੱਕ ਹੀ ਲੈ ਕੇ ਜਾਂਦੀ ਹੈ, ਫਲ ਨਹੀਂ ਹੈ । ਫਲ ਕਿਹੜੀ ਸੇਵਾ ਨੂੰ ਲੱਗਦਾ ਹੈ ? ਅਕਲ ਵਾਲੀ ਸੇਵਾ ਨੂੰ ਫਲ ਲੱਗਦਾ ਹੈ । ਫਲ ਕੀ ਹੈ ? ਫਲ ਹੈ 'ਮਾਣ', ਮਾਨਤਾ ਪ੍ਰਾਪਤ ਦਰਗਾਹ 'ਚ ।
                                                              ਪੜ੍ਹ ਕੇ ਜਿਹੜਾ ਬੁੱਝਣਾ "ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ {ਪੰਨਾ 1245}" ਅਸਲ ਤਾਂ ਰਾਹ ਏਹੇ ਹੈ, ਬਾਕੀ ਤਾਂ ਸਭ ਸ਼ੈਤਾਨ ਨੇ ਜਿਹੜੇ ਗੱਲਾਂ ਕਰ ਰਹੇ ਨੇ । ਜੋ ਪ੍ਰਚਾਰ ਅੱਜ ਸਿੱਖ ਪ੍ਰਚਾਰਕ ਕਰ ਰਹੇ ਨੇ, ਸਭਨਾਂ ਦਾ ਮਨ 'ਸ਼ੈਤਾਨ', ਆਹ ਦਿਮਾਗ 'ਚ ਬੈਠਾ ਹੈ । ਜਿਹੜੇ ਦਿਮਾਗ ਨੂੰ ਮੰਨਦੇ ਨੇ 'ਦਸਮ ਦੁਆਰ' ਉਹ ਸਭ ਸ਼ੈਤਾਨ ਦੇ ਘਰ 'ਚ ਬੈਠੇ ਹਨ । 'ਰਾਜ ਕਰੇਗਾ ਖਾਲਸਾ' ਸ਼ੈਤਾਨ ਦਾ ਘਰ ਹੈ, ਸਿੱਖ ਇੱਕ ਕੌਮ ਹੈ, ਇਤਿਹਾਸ ਬਿਨਾਂ ਕੌਮਾਂ ਨਹੀਂ ਰਹਿੰਦੀਆਂ, ਇਹ ਸਭ ਸ਼ੈਤਾਨ ਦੀਆਂ ਗੱਲਾਂ ਨੇ, ਗੁਰਬਾਣੀ ਦੀ ਗੱਲ ਨਹੀਂ ਹੈ । ਜੋ ਗੁਰਬਾਣੀ ਵਿੱਚ ਗੱਲ ਲਿਖੀ ਹੋਈ ਹੈ, ਇਹ ਸ਼ੈਤਾਨ ਨੂੰ ਕਾਬੂ ਕਰਨ ਦੀ ਗੱਲ ਹੈ, 'ਮਨ' ਸ਼ੈਤਾਨ ਹੈ । ਗੁਰਬਾਣੀ ਤਾਂ ਮਨ ਨੂੰ ਕਾਬੂ ਕਰਦੀ ਹੈ । ਦੂਜੀ ਤਾਂ ਸਾਰੀ ਸ਼ੈਤਾਨ ਦੀ ਸਿੱਖਿਆ ਹੈ, ਸ਼ੈਤਾਨ ਦੀ ਸਿੱਖਿਆ ਨੇ ਹੀ ਸਾਨੂੰ ਸਿੱਖੀ ਤੋਂ ਦੂਰ ਕਰ ਦਿੱਤਾ । ਗੁਰਬਾਣੀ ਤਾਂ ਸ਼ੈਤਾਨ ਨੂੰ 'ਮਨ' ਨੂੰ ਕਾਬੂ ਕਰਨ ਵਾਲੀ ਚੀਜ ਹੈ, ਪਰ 'ਮਨ' ਕਾਬੂ ਕਿਸੇ ਦੇ ਹੋਣਾ ਚਾਹੁੰਦਾ ਨਹੀਂ । ਮਨ ਕਦੋਂ ਚਾਹੁੰਦਾ ? ਮੈਂ ਕਿਸੇ ਦੇ ਕਾਬੂ ਆਵਾਂ, ਮੈਨੂੰ ਕੋਈ ਕਾਬੂ ਕਰੇ ?

            ਇਹ ਤਾਂ ਸ਼ੈਤਾਨਾਂ ਨੇ ਕਹਿ ਦਿੱਤਾ ਕਿ ਭਗਤਾਂ ਨੇ ਭਗਵਾਨ ਨੂੰ ਵੱਸ 'ਚ ਕਰ ਲਿਆ ਪ੍ਰੇਮ ਦੀਆਂ ਪਾ ਕੇ ਡੋਰੀਆਂ । "ਤੂ ਭਗਤਾ ਕੈ ਵਸਿ" {ਪੰਨਾ 962}"  ਕਹਿੰਦੇ ਤੂੰ ਤਾਂ ਭਗਤਾਂ ਦੇ ਵੱਸ ਐਂ, ਪੁੱਠੇ ਅਰਥ ਕਰ ਲਏ ਗੁਰਬਾਣੀ ਦੇ । ਕੀਹਨੇ ਕਰ ਲਏ ? ਸ਼ੈਤਾਨ ਨੇ । "ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ {ਪੰਨਾ 1245}" ਇਹ ਅਕਲ ਲਿਵ ਆ ਅਕਲ ਲਿਵ ।"ਅਕਲੀ ਪੜ੍ਹ੍ਹਿ ਕੈ ਬੁਝੀਐ" ਆਪ ਪੜ੍ਹਨੀ ਐ ਗੁਰਬਾਣੀ, ਅਕਲ ਨਾਲ ਪੜ੍ਹਨੀ ਐ ਅਤੇ ਅਕਲ ਨਾਲ ਬੁੱਝਣੀ ਐ । ਇਹ ਅਕਲ ਲਿਵ ਐ, ਹਰ ਵਕਤ ਅਕਲ ਦੇ ਸਿਰ 'ਤੇ ਰਹਿਣਾ ਹੈ, ਅਕਲ ਦੀ ਰੌਸ਼ਨੀ 'ਚ ਚੱਲਣਾ ਹੈ ਹਰ ਕਦਮ ਅਕਲ ਦੀ ਰੌਸ਼ਨੀ 'ਚ ਰੱਖਣਾ ਹੈ । "ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ {ਪੰਨਾ 1392}" 'ਕਰਨ ਸਿਉ', ਕਰਨਾ ਕੀ ਹੈ ? ਅਕਲ ਦੀ ਲਿਵ 'ਚ ਚੱਲਣਾ ਹੈ, ਕਰਨਾ ਕੀ ਹੈ ? "ਇਛਾ ਚਾਰਹ", ਇੱਛਾ ਅਰ ਕਰਨ, ਆਚਰਨ, ਅਕਲ ਦੀ ਰੌਸ਼ਨੀ 'ਚ ਹੋਣਾ ਚਾਹੀਦਾ ਹੈ । ਗੁਰਬਾਣੀ 'ਚੋਂ ਜੋ ਸਮਝਿਆ ਹੈ ਉਹਦੀ ਰੌਸ਼ਨੀ 'ਚ ਹੀ ਆਚਰਨ ਹੋਣਾ ਚਾਹੀਦਾ ਹੈ, ਉਹਦੀ ਰੌਸ਼ਨੀ 'ਚ ਹੀ ਚੱਲਣਾ ਚਾਹੀਦਾ ਹੈ, ਉਹਦੀ ਰੌਸ਼ਨੀ 'ਚ ਹੀ ਇੱਛਾ ਪੈਦਾ ਹੋਣੀ ਚਾਹੀਦੀ ਹੈ ।
                                               ਜਿਹੜੀ ਇੱਛਾ ਗੁਰਬਾਣੀ ਕਹਿੰਦੀ ਹੈ ਕਿ ਗਲਤ ਹੈ, ਉਹ ਇੱਛਾ ਪੈਦਾ ਨਹੀਂ ਹੋਣ ਦੇਣੀ ਚਾਹੀਦੀ, ਓਸ ਇੱਛਾ ਦਾ ਨਾਸ ਕਰੋ । ਆਚਰਨ ਇੱਛਾ ਦੇ ਨਾਲ ਬਣਨਾ ਹੈ ਸਾਡਾ, ਅਸਲ ਦੇ ਵਿੱਚ ਇੱਛਾ ਹੀ ਆਚਰਨ ਦਾ ਰੂਪ ਬਣਦੀ ਹੈ । ਜੇ 'ਸਾਚੇ ਨਾਮ ਕੀ ਭੂਖ' ਹੈ ਤਾਂ ਆਚਰਨ ਓਹੇ ਜਿਹਾ ਹੋਜੂ, ਜੇ ਮਾਇਆ ਦੀ ਭੁੱਖ ਹੈ ਤਾਂ ਆਚਰਨ ਓਹੇ ਜਿਹਾ ਹੋਜੂ । "ਇਛਾ ਚਾਰਹ" ਜਿਹੜੀ ਅੰਦਰ ਇੱਛਾ ਹੈ, ਓਸੇ ਦੀ ਹੀ ਪੂਰਤੀ ਹੈ । ਜੋ ਸਾਡੇ ਅੰਦਰ ਇੱਛਾ ਪੈਦਾ ਹੋਊਗੀ, ਅਕਲ ਨੇ ਹੀ ਇੱਛਾ ਪੈਦਾ ਕਰਨੀ ਹੈ, ਉਹਦੇ ਅਨੁਸਾਰ ਹੀ ਸਾਡਾ ਆਚਰਨ ਹੋਊਗਾ । ਇੱਛਾ ਦੀ ਪੂਰਤੀ ਹੀ ਆਚਰਨ ਹੈ ਸਾਡਾ , ਉਸ ਇੱਛਾ ਦੀ ਤ੍ਰਿਪਤੀ ਵਾਸਤੇ ਇੱਛਾ ਨੂੰ ਹੀ ਚਾਰਾ ਪਉਣੈ, ਪੱਠੇ ਪਾਉਣੇ ਨੇ । ਇੱਛਾ ਪੂਰੀ ਕਿਵੇਂ ਹੋਊ ? ਉਹਦੇ ਵਾਸਤੇ ਪੱਠੇ ਚਾਹੀਦੇ ਨੇ ਹੁਣ । ਭੁੱਖ ਦੀ ਤ੍ਰਿਪਤੀ ਤਾਂ ਹੀ ਹੋਊ ਜੇ ਉਹਦੇ ਪੱਠੇ ਹੋਣਗੇ ਉਹੋ ਜਿਹੇ ।
                                                                        ਉਹ ਇੱਛਾਵਾਂ ਨੂੰ ਚਰਾਉਂਦੇ ਨੇ ਜਿਹੜੇ ਕਹਿੰਦੇ ਨੇ "ਕ੍ਰਿਸਨ ਚਰਾਵਤ ਗਾਊ ਰੇ ॥ {ਪੰਨਾ 338}" ਜੋ ਇੱਛਾਵਾਂ ਪੈਦਾ ਹੋਈਆਂ ਨੇ ਅੰਦਰ ਉਹਨਾਂ ਨੂੰ ਹੀ ਚਾਰਾ/ਪੱਠੇ ਪੈਂਦੇ ਨੇ, ਉਹਨਾਂ ਦੀ ਪੂਰਤੀ ਵਾਸਤੇ ਹੀ ਭੱਜਿਆ ਫਿਰਦਾ ਹੈ ਆਦਮੀ । ਪਰ ਇਹ ਅਕਲ ਦੱਸੂਗੀ ਕਿ ਇਹ ਇੱਛਾ ਗਲਤ ਹੈ ਜਾਂ ਠੀਕ ਹੈ ਜਿਹੜਾ ਕੰਮ ਹੈ । ਜੇ ਇੱਛਾ ਇਹ ਪੈਦਾ ਹੋ ਗਈ, ਏਹਦੇ ਮਗਰ ਲੱਗ ਗਏ ਤਾਂ ਫਿਰ ਨੁਕਸਾਨ ਹੈ ਜਾਂ ਫਾਇਦਾ ਹੈ ? ਇਹ ਅਕਲ ਦੇ level ਦੇ ਉੱਤੇ ਹਰ-ਵਖਤ ਰੱਖੋ । ਜਿਹੜੀ ਇੱਛਾ ਨੁਕਸਾਨ ਕਰਦੀ ਹੈ, ਉਹਨੂੰ ਤਿਆਗੋ, ਬਈ ਇਹ ਨੀ ਕਰਨੀ । "ਕਰਨ ਸਿਉ ਇਛਾ ਚਾਰਹ" ਇੱਛਾ ਦੀ ਤਾਂ ਪੂਰਤੀ ਕਰਨੀ ਹੈ, ਜੇ ਨਾਮ ਦੀ ਇੱਛਾ ਹੈ ਤਾਂ ਉਹਦੀ ਪੂਰਤੀ ਕਰੂਗਾ, ਜੇ ਮਾਇਆ ਦੀ ਇੱਛਾ ਹੈ ਤਾਂ ਉਹਦੀ ਪੂਰਤੀ ਕਰੂਗਾ । ਮਾਇਆ ਦੀ ਇੱਛਾ ਜਹਿਰ/ਬਿਖ ਦੀ ਇੱਛਾ ਹੈ, ਨਾਮ ਦੀ ਇੱਛਾ ਅਮ੍ਰਿਤ ਦੀ ਇੱਛਾ ਹੈ । ਅਮ੍ਰਿਤ ਦੀ ਇੱਛਾ ਹੈ ਤਾਂ ਮਿਰਤਿਊ ਤੋਂ ਰਹਿਤ ਹੋਊ, ਜਨਮ-ਮਰਨ ਕੱਟਿਆ ਜਾਊ । ਜਹਿਰ ਖਾਊ ਤਾਂ ਮਰੂਗਾ ਹੀ ਮਰੂਗਾ, ਕੋਈ ਬਚਾਅ ਨੀ ਸਕਦਾ । ਏਥੋਂ ਈ ਅਕਲ ਲਿਵ ਐ, ਹੁਣ ਕਿਹੜਾ ਆਚਰਨ ਕਰਨਾ ਹੈ ਕਿਹੜਾ ਨਹੀਂ ਕਰਨਾ ? ਏਥੋਂ ਫੈਸਲਾ ਕਰਨਾ ਹੈ ।


~: ਧਰਮ ਸਿੰਘ ਨਿਹੰਗ ਸਿੰਘ :~




Tuesday, December 6, 2011

Durgaa Koti Jaa Kai Mardan(u) Karai

Page 1162, Line 18
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥
दुरगा कोटि जा कै मरदनु करै ॥
Ḏurgā kot jā kai marḏan karai.

>>>Download mp3<<<

Dharam Raa-ay Ab Kahaa Karaigo

Page 614, Line 6
ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥

धरम राइ अब कहा करैगो जउ फाटिओ सगलो लेखा ॥३॥

Ḏẖaram rā▫e ab kahā karaigo ja▫o fāti▫o saglo lekẖā. 3
What can the Righteous Judge of Dharma do now? All my accounts have been torn up. 3

>>>Download mp3<<<

Chhi-a Ghar Chhi-a Gur Chhi-a Oupdays

Page 12, Line 16
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
छिअ घर छिअ गुर छिअ उपदेस ॥
Cẖẖi▫a gẖar cẖẖi▫a gur cẖẖi▫a upḏes.

Page 12, Line 17
ਗੁਰੁ ਗੁਰੁ ਏਕੋ ਵੇਸ ਅਨੇਕ ॥੧॥
गुरु गुरु एको वेस अनेक ॥१॥
Gur gur eko ves anek. 1

>>>Download mp3<<<

Saturday, December 3, 2011

Sikh Jogi (Yogee)

ਸਿੱਖ ਜੋਗੀ ਉਸ ਵਕ਼ਤ ਹੁੰਦਾ ਜਦੋਂ ਇੱਕ ਹੋ (ਮੂਲ ਨਾਲ ਜੁੜ) ਜਾਂਦਾ ਹੈ । ਸਿੱਖ ਨੇ ਰਾਗੀ ਨਹੀ ਹੋਣਾ ਸਗੋਂ ਬੈਰਾਗੀ ਹੋਣਾ ਹੈ । ਮਨ ਦਾ ਅਡੋਲ ਹੋ ਜਾਣਾ ਹੀ ਜੋਗੀ ਹੋਣਾ ਹੁੰਦਾ ਹੈ । ਸੁੰਨ ਹੋਣਾ ਬੈਰਾਗ ਹੁੰਦਾ ਹੈ ਤੇ ਅਨਹਦ ਸੁੰਨ ਹੋਣਾ ਜੋਗ ਹੈ ।



>>>Download mp3<<<