Wednesday, August 22, 2012

Ardh Uradh


ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥
{ਪੰਨਾ 1239}

ਸੱਚ ਆਖਣਾ ਬਹੁਤ ਔਖਾ ਹੈ 'ਆਖਣਿ ਅਉਖਾ', ਦੂਜੇ ਦੀ ਤਸੱਲੀ ਕਰਾਉਣੀ ਬਹੁਤ ਔਖੀ ਹੈ । ਧਰਮ ਦੇ ਨਾਂ 'ਤੇ ਉਸ ਦੀ ਤਸੱਲੀ ਕਰਾਉਣੀ, ਜੀਹਨੂੰ ਕਹਿੰਦੇ ਆ ਖੁਦਾ ਇੱਕ ਹੈ, ਜੰਮਦਾ ਨੀ ਮਰਦਾ ਨੀ, ਉਹਦਾ ਕੋਈ ਮਾਂ-ਪਿਉ ਹੈ ਨੀ, ਅੱਖਾਂ ਨੂੰ ਦਿਸਦਾ ਨੀ । ਏਸ ਜੜ 'ਤੇ, ਏਸ ਮੂਲ 'ਤੇ ਸਾਰੇ ਹੀ ਧਰਮ ਖੜ੍ਹੇ ਹਨ, ਪਰ ਉਹਦੇ ਬਾਰੇ ਕੁਛ ਗਿਆਨ ਕਰਾਉਣਾ ਬਹੁਤ ਅਉਖਾ ਹੈ । ਗਿਆਨ ਦੇ ਵਿੱਚ ਉਹਦਾ ਦਰਸ਼ਨ ਕਰਾਉਣਾ ਬਹੁਤ ਅਉਖਾ ਹੈ, ਉਹਦੇ ਬਾਰੇ ਕਥਨ ਕਰਨਾ ਬਹੁਤ ਅਉਖਾ ਹੈ 'ਆਖਣਿ ਅਉਖਾ' । 'ਸੁਨਣਿ ਅਉਖਾ' ਆਖਣਾ ਤਾਂ ਅਉਖਾ ਹੈ ਹੀ ਹੈ , ਲੋਕਾਂ ਨੂੰ ਤਾਂ ਉਹਦਾ ਸੁਣਨਾ ਵੀ ਅਉਖਾ ਲੱਗਦਾ ਹੈ , ਸੁਣ ਵੀ ਨੀ ਸਕਦੇ ਲੋਕ ਤਾਂ, "ਨਾਮੁ ਸੁਨਤ ਜਨੁ ਬਿਛੂਅ ਡਸਾਨਾ" {ਪੰਨਾ 893}, ਸੁਣਨ ਵਾਲਿਆਂ ਦੇ ਬਿੱਛੂ ਲੜ ਜਾਂਦੈ, ਕਿਉਂਕਿ ਦੂਜੇ ਪਾਸੇ ਨੂੰ ਜੋ ਲਿਜਾ ਰਹੇ ਨੇ ਓਹੋ । ਅੰਧੀ ਧਾਤ ਹੈ, ਅੰਧੀ ਧਾਤ ਵਾਲਿਆਂ ਨੂੰ ਅਉਖਾ ਹੈ , ਉਹ ਕਹਿੰਦੇ ਆਜੋ-ਆਜੋ ਇਹਦੀ ਗੱਲ ਨਾ ਸੁਣੋ । 'ਆਖਿ ਨ ਜਾਪੀ ਆਖਿ' ਜਿਹੜੇ ਆਖ ਰਹੇ ਨੇ, ਆਖਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਤੋਂ ਅਜੇ ਬਿਆਨ ਕੀਤਾ ਨੀ ਜਾ ਸਕਦਾ । ਬਿਆਨ ਕਰਨ ਵਾਲਿਆਂ ਤੋਂ ਵੀ ਬਿਆਨ ਨੀ ਕੀਤਾ ਜਾ ਸਕਦਾ, ਕਿਉਂਕਿ ਬਿਆਨ ਤੋਂ ਗੱਲ ਪਰ੍ਹੇ ਆ । ਅਸਲ ਗੱਲ ਬਿਆਨ ਤੋਂ ਵੀ ਪਰ੍ਹੇ ਆ, "ਬੋਲ ਅਬੋਲ ਮਧਿ ਹੈ ਸੋਈ" {ਪੰਨਾ 340}, ਕੁਛ ਬੋਲ ਦਿੱਤਾ, ਕੁਛ ਬੋਲਿਆ ਨਹੀਂ ਜਾ ਸਕਦਾ । ਜਿਹੜਾ ਨਹੀਂ ਬੋਲਿਆ ਜਾ ਸਕਦਾ ਉਥੋਂ ਬੁੱਝਣ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ । ਅਸਲ ਗੱਲ ਫੇਰ ਵੀ ਨਹੀਂ ਆਖੀ ਜਾ ਰਹੀ, ਬਹੁਤ ਕੁਛ ਆਖਿਆ ਹੈ, ਅਸਲੀ ਗੱਲ ਫੇਰ ਵੀ ਰਹਿ ਗਈ, ਨਹੀਂ ਆਖੀ ਗਈ । 'ਆਖਿ ਨ ਜਾਪੀ' ਆਖਣ ਵਾਲੀ ਗੱਲ, 'ਨ ਜਾਪੀ ਆਖਿ' ਆਖੀ ਨਹੀਂ ਗਈ । ਬਹੁਤ ਕੁਛ ਆਖਿਆ ਗਿਆ, ਫੇਰ ਵੀ ਆਖਣ ਵਾਲੀ ਗੱਲ ਨਹੀਂ ਆਖੀ ਗਈ, ਰਹਿ ਗਈ ਉਹੋ । "ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥" 'ਇਕਿ ਆਖਿ' ਇਕਿ ਆਖਦੇ ਨੇ 'ਆਖਹਿ', 'ਸਬਦੁ ਭਾਖਹਿ' ਸ਼ਬਦ ਕਹਿੰਦੇ ਵੀ ਹਨ, ਆਹ ਸ਼ਬਦ, ਉਪਦੇਸ਼ ਵੀ ਦੇ ਰਹੇ ਹਨ ਜਿਵੇਂ ਗੁਰਮੁਖ ਨੇ, "ਅਰਧ ਉਰਧ ਦਿਨੁ ਰਾਤਿ" ਇੱਕ ਮਨ ਇੱਕ ਚਿੱਤ ਹੋ ਕੇ ਗੱਲ ਕਰ ਰਹੇ ਨੇ, ਭਾਵੇਂ ਦਿਨ ਰਾਤ ਕਰ ਰਹੇ ਨੇ ਗੱਲ ਉਹੋ, ਫੇਰ ਵੀ ਪੂਰੀ ਗੱਲ ਸਹੀ ਉਹਨਾਂ ਤੋਂ ਆਖਣ ਤੋਂ ਪਰ੍ਹੇ ਹੀ ਰਹਿ ਜਾਂਦੀ ਹੈ । ਦਿਨ ਰਾਤ ਕੋਸ਼ਿਸ਼ ਕਰ ਰਹੇ ਨੇ, ਬਹੁਤ ਗੁਰਬਾਣੀ ਲਿਖੀ ਗਈ, ਪਰ ਅਸਲ ਗੱਲ ਫੇਰ ਵੀ ਉਥੇ ਹੀ ਖੜ੍ਹੀ ਹੈ, ਬੁੱਝਣ ਵਾਲੀ ਗੱਲ/ਬੁਝਾਰਤ ਫੇਰ ਉਥੇ ਹੀ ਖੜ੍ਹੀ ਹੈ, ਬੁਝਾਰਤ ਜਿਉਂ ਦੀ ਤਿਉਂ ਖੜ੍ਹੀ ਹੈ । 'ਅਰਧ ਉਰਧ' ਮਨ ਅਰ ਚਿੱਤ, "ਧਧਾ ਅਰਧਹਿ ਉਰਧ ਨਿਬੇਰਾ ॥ ਅਰਧਹਿ ਉਰਧਹ ਮੰਝਿ ਬਸੇਰਾ ॥ ਅਰਧਹ ਛਾਡਿ ਉਰਧ ਜਉ ਆਵਾ ॥ ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥ {ਪੰਨਾ 341}" । 'ਅਰਧ ਉਰਧ' 'ਕਠੇ ਹੋਏ ਨੇ, ਮਨ 'ਕਠੇ ਨੇ । ਜਦ ਮਨ ਮਾਇਆ ਤੋਂ ਪੁਠਾ ਹੋ ਜਾਂਦਾ ਹੈ ਫਿਰ 'ਉਰਧ' ਹੋ ਜਾਂਦਾ ਹੈ ।



No comments:

Post a Comment

Note: Only a member of this blog may post a comment.